Affiliation Status
Affiliation No. 1630102
ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ
ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ, ਸ਼ਹਿਰ ਦੇ ਸ੍ਰੇਸ਼ਠ ਵਿੱਦਿਅਕ ਅਦਾਰਿਆਂ ਵਿਚੋਂ ਇਕ ਹੈ। 32 ਏਕੜ ਚ ਫੈਲੀ ਇਹ ਸੰਸਥਾ, ਪ੍ਰਦੂਸ਼ਨ-ਮੁਕਤ ਮਹੌਲ ਵਿੱਚ ਵਿਦਿਆਰਥੀਆਂ ਲਈ ਅਪਣੇ ਘਰੋਂ ਦੂਰ ਇਕ ਦੂਜਾ ਘਰ ਹੈ।
14 ਅਪ੍ਰੈਲ 1993 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਯਾਦ ਵਿੱਚ ਸਥਾਪਿਤ, CBSE ਨਾਲ ਮਾਨਤਾ ਪ੍ਰਾਪਤ, ਇਹ ਇੱਕ ਸੀਨੀਅਰ ਸੈਕੰਡਰੀ ਸਹਿ-ਵਿਦਿਅਕ ਸਕੂਲ ਹੈ ਜੋ ਸਾਰੀਆਂ ਪ੍ਰਮੁੱਖ ਧਾਰਾਵਾਂ (ਮੈਡੀਕਲ, ਨੌਨ-ਮੈਡੀਕਲ, ਕੌਮਰਸ, ਆਰਟਸ) ਦੀ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ।
ਇਸ ਵਿੱਚ ਕਦਮ ਰੱਖਦਿਆਂ ਹੀ, ਤੁਸੀਂ ਸੂਬੇ ਦੇ ਸਭ ਤੋਂ ਖੂਬਸੂਰਤ ਸਕੂਲ ਵਿਚ ਪਹੁੰਚ ਜਾਂਦੇ ਹੋ। ਚਾਰੋਂ ਪਾਸੇ ਫੈਲੇ ਹਰੇ-ਭਰੇ ਲਾਅਨ, ਖੂਬਸੂਰਤ ਲੈਂਡਸਕੇਪ, ਲੰਬੇ ਡਰਾਈਵਵੇਅ ਦੇ ਦੋਵੇਂ ਪਾਸੇ ਸਜਾਵਟੀ ਪੌਦਿਆਂ ਦੀਆਂ ਕਤਾਰਾਂ ਅਤੇ ਸਕੂਲ ਦੀ ਇਮਾਰਤ ਦਾ ਸ਼ਾਨਦਾਰ ਢਾਂਚਾ ਤੁਹਾਡਾ ਨਿੱਘਾ ਸਵਾਗਤ ਕਰਦਾ ਹੈ।
ਸਾਡੇ ਲਈ ਸਿੱਖਿਆ ਦਾ ਅਰਥ ਕੇਵਲ ਕਿਤਾਬੀ ਜਾਨਕਾਰੀ ਦੇਣਾ ਨਹੀਂ ਬਲਕਿ ਵਿਦਿਆਰਥੀਆਂ ਨੂੰ ਜੀਵਨ-ਜਾਂਚ ਦੇਣਾ ਹੈ। ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ ਵਿੱਚ ਹਰ ਨਵਾਂ ਦਿਨ ਇੱਕ ਅਨੁਭਵ ਹੈ ਅਤੇ ਹਰ ਕੋਸ਼ਿਸ਼ ਇੱਕ ਵਿਦਿਆਰਥੀ ਦੇ ਜੀਵਨ ਨੂੰ ਅਣਗਿਣਤ ਤਜ਼ਰਬਿਆਂ ਦੁਆਰਾ ਅਮੀਰ ਅਤੇ ਸ਼ਾਨਦਾਰ ਬਣਾਉਣ ਵੱਲ ਹੈ।
ਜਿੱਥੇ ਫੁੱਟਬੌਲ, ਕ੍ਰਿਕਟ, ਲੌਨ-ਟੈਨਿਸ, ਸਕੇਟਿੰਗ, ਖੋ-ਖੋ, ਬਾਸਕਿਟਬੌਲ, ਵੌਲੀਬੌਲ, ਬੈੜਮਿੰਟਨ ਵਰਗਿਆਂ ਖੇਡਾਂ ਬੱਚਿਆਂ ਨੂੰ ਤੰਦਰੁਸਤ ਰੱਖਦੀਆਂ ਹਨ ਓਥੇ ਹੀ ਦੋ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਸਵਿਮੀਂਗ-ਕੰਪਲੈਕਸ ਵਿਚ ਤੈਰਾਕੀ ਵਿਦਿਆਰਥੀਆਂ ਨੂੰ ਇਕ ਵਿਲੱਖਣ ਤਜਰਬਾ ਦਿੰਦੀ ਹੈ।
ਸ਼ਬਦ-ਗਾਇਨ, ਵਾਦ-ਵਿਵਾਦ, ਕਵਿਤਾ-ਪਾਠ, ਭਾਸ਼ਨ, ਗੀਤ-ਸੰਗੀਤ, ਗਿੱਧਾ-ਭੰਗੜਾ ਵਰਗੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।
ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ, ਵਿਖੇ ਕਿੰਡਰਗਾਰਟਨ ਬੱਚਿਆਂ ਨੂੰ ਇੱਕ ਅਨੰਦਮਈ ਸ਼ੁਰੂਆਤ ਦਿੰਦਾ ਹੈ। ਸਕੂਲੀ ਝੀਲ ਵਿੱਚ ਬੋਟਿੰਗ, ਰੇਲਗੱਡੀ ਦੀ ਸਵਾਰੀ ਦਿਨ ਦੇ ਸੁਹਜ ਨੂੰ ਹੋਰ ਵਧਾ ਦਿੰਦੀ ਹੈ…ਅਤੇ…ਜੇਕਰ ਇਹ ਕਾਫ਼ੀ ਨਹੀਂ ਹੈ ਤਾਂ ਨੰਨ੍ਹੇ ਬੱਚਿਆਂ ਕੋਲ ਖਰਗੋਸ਼ ਅਤੇ ਬੱਤਖਾਂ ਹਨ ਜੋ ਉਹਨਾਂ ਨੂੰ ਕਾਲਪਨਿਕ ਪਰੀਆਂ ਦੀ ਦੁਨੀਆ ਵਿੱਚ ਲੈ ਜਾਂਦੀਆਂ ਹਨ।
ਸਾਡੇ ਬਹੁਗਿਣਤੀ ਸਾਬਕਾ ਵਿਦਿਆਰਥੀ ਸਮਾਜ ਵਿੱਚ ਭਾਰਤੀ ਫੌਜ ਦੇ ਅਫਸਰ, ਭਾਰਤੀ ਮਾਲੀਆ ਸੇਵਾ ਦੇ ਅਫਸਰ, ਡਾਕਟਰ, ਇੰਜੀਨੀਅਰ, ਵਕੀਲ, ਹੋਟਲ ਮਾਲਕ, ਕਾਲੋਨਾਈਜ਼ਰ,ਬਾਲੀਵੁੱਡ ਅਦਾਕਾਰ ਅਤੇ ਗਾਇਕਾਂ ਦੇ ਰੂਪ ਵਿੱਚ ਅਪਣੀ ਵਿਲੱਖਣ ਪੱਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ।
ਤੁਸੀਂ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਸਕੂਲ ਦੇ ਸ਼ੁਰੂਆਤੀ ਸਾਲਾਂ ਨੂੰ ਅਣਗਿਣਤ ਖੂਬਸੂਰਤ ਤਰੀਕਿਆਂ ਨਾਲ ਸਾਡੇ ਵਿੱਚ ਮਾਨਣ ਅਤੇ ਆਪਣੇ ਸਕੂਲੀ ਸਾਲਾਂ ਦੀਆਂ ਯਾਦਾਂ ਨੂੰ ਵੱਖੋ-ਵੱਖਰੇ ਅਤੇ ਜੀਵੰਤ ਰੰਗਾਂ ਵਿੱਚ ਰੰਗਣ ਦਾ ਮੌਕਾ ਦਿਓ।
ਬਹੁਤ ਹੀ ਜਾਇਜ਼ ਫੀਸ ਵਿਚ ਅਪਣੇ ਬੱਚਿਆਂ ਨੂੰ ਬੇਸ਼ਕੀਮਤੀ ਸਿਖਿਆ ਦੇਣ ਲਈ, ਕਿਸੇ ਵੀ ਦਿਨ ਸਾਨੂੰ ਮਿਲੋ।
ਅਸੀਂ ਤੁਹਾਡੇ ਬੱਚਿਆਂ ਨੂੰ ਇਕ ਖੂਬਸੂਰਤ ਭਵਿੱਖ ਦੇਣ ਦੀ ਸਮਰੱਥਾ ਰੱਖਦੇ ਹਾਂ। ਆਓ ਸਾਡੇ ਨਾਲ ਜੂਡੋ ਅਤੇ ਅਪਣੇ ਬੱਚੇ ਦੇ ਸੁਨਹਿਰੇ ਭਵਿੱਖ ਦੇ ਤੁਹਾਡੇ ਸੁਪਨੇ ਨੂੰ ਸਾਕਾਰ ਕਰੋ।